Ajj Hawa Ch Sajish Lagdi Ae, Sahime-Sahime Meri Bagichi De Phull
Kandhiyan Ni Vi Sir Kadhe Ne, Maap Rahe Ne Mere Kadma Di Bhull.
This Shayari is written in Punjabi By: Deep Nagoke
ਅੱਜ ਹਵਾ ‘ਚ ਸਾਜਿਸ਼ ਲੱਗਦੀ ਏ, ਸਹਿਮੇ-2 ਮੇਰੀ ਬਾਗੀਚੀ ਦੇ ਫੁੱਲ ।
ਕੰਢਿਆਂ ਨੇ ਵੀ ਸਿਰ ਕੱਢੇ ਨੇ, ਮਾਪ ਰਹੇ ਨੇ ਮੇਰੇ ਕਦਮਾਂ ਦੀ ਭੁੱਲ ।
ਜਹਿਨੋ ਜਿਗਰ ‘ਚ ਛਾਈ ਹੈ ਮੇਰੇ ਭੱਖਦੇ ਹੋਏ ਗਮਾਂ ਦੀ ਔੜ,
ਤੇ ਪਲਕਾਂ ਨੇ ਸਾਥ ਨਭਾਇਆ ਨਾ, ਗਿਆ ਕੰਬਦਾ-2 ਹੰਝੂ ਡੁੱਲ੍ਹ ।
ਮੇਰੇ ਸੋਚਾਂ ਦੇ ਦਰਿਆ ਦੇ ਕੰਢੇ, ਪਈ ਮੇਰੀ ਸਦਰਾਂ ਦੀ ਲਾਸ਼,
ਯਾਦਾਂ ਦੀਆਂ ਤਿੱਖੀਆਂ ਨੋਕਾਂ ਨੇ, ਟੁੰਬੇ ਮੇਰੇ ਸਾਹ ਅਮੁੱਲ ।
ਖੜ੍ਹ ਕੇ ਇੰਨ੍ਹਾਂ ਰਸਮਾਂ ਦੀਆਂ ਠਰਦੀਆਂ ਹੋਈਆਂ ਪਰਤਾਂ ਤੇ,
ਠੰਡੀਆਂ ਸਾਹਾਂ, ਕੰਬਦੇ ਹੱਥ, ਸੀਤੇ ਲੱਗਣ ਮੇਰੇ ਬੁੱਲ੍ਹ ।
ਬੈਠੇ ਕੁੱਝ ਯਾਰ ਬੇਲੀ ਮੇਰੇ, ਬੰਨ੍ਹ ਰਹੇ ਨਸੀਹਤਾਂ ਦਾ ਪੁੱਲ,
ਏ ਕੀ ਜਾਨਣ ਨਸੀਹਤਾਂ ਵਾਲੇ, ਪੀੜ੍ਹ ਵਿੱਕਦੀ ਕਹਿੜੇ ਮੁੱਲ ।
- ਦੀਪ ਨਾਗੋਕੇ ।
deepnagoke.wordpress.com
Ajj Hawa Ch
Info Post
0 comments:
Post a Comment