Breaking News
Loading...
Sunday, 14 November 2010

Info Post
Jithe Tak Menu Ehsas Hai
Main Os Nu Khas Piyar Nahi Karda
Kitte Oh Kise Hor Di Na Ho Jave
Is Gallo Vi Raha Darda
Jithe Tak Menu Ehsas Hai
Main Os Nu Khas Piyar Nahi Karda...

This Shayari was written with Punjabi Script

Complete Shayari

ਜਿਥੇ ਤੱਕ ਮੈਨੂ ਅਹਸਾਸ ਹੈ
ਮੈਂ ਉਸ ਨੂ ਖਾਸ ਪਿਆਰ ਨਹੀ ਕਰਦਾ…
ਕਿੱਤੇ ਓਹ ਕਿਸੇ ਹੋਰ ਦੀ ਨਾ ਹੋ ਜਾਵੇ
ਇਸ ਗੱਲੋ ਵੀ ਰਹਾ ਡਰਦਾ…
ਜਿਥੇ ਤੱਕ ਮੈਨੂ ਅਹਸਾਸ ਹੈ
ਮੈਂ ਉਸ ਨੂ ਖਾਸ ਪਿਆਰ ਨਹੀ ਕਰਦਾ…

ਜਿਸ ਦਿਨ ਦਾ ਹੈ ਉਸ ਮਰਜਾਣੀ ਨੂ ਤਕੇਆ
ਸੀਨੇ ਵਿਚ ਚਾਹਤ ਦਾ ਭਾਮ੍ਬੱਡ ਹੈ ਮਚੇਆ
ਉਂਜ ਤਾਂ ਜੱਗ ਤੇ ਹੁਸਨਾ ਦੇ ਕਈ ਰੂਪ ਵੇਖੇ
ਪਰ ਦਿਲ ਨੂ ਉਸ ਨਾਲੋ ਵਧ ਕੋਈ ਨਾ ਜਚੇਆ
ਖੂਬਸੂਰਤੀ ਦਾ ਪ੍ਰਤੀਕ ਸੱਤਵ ਅਜੂਬਾ
"ਤਾਜ" ਵੀ ਮੈਂ ਦੇਖੇਆ ਉਸ ਸਾਹਮਣੇ ਪਾਣੀ ਭਰਦਾ
ਜਿਥੇ ਤੱਕ ਮੈਨੂ ਅਹਸਾਸ ਹੈ
ਮੈਂ ਉਸ ਨੂ ਖਾਸ ਪਿਆਰ ਨਹੀ ਕਰਦਾ…

ਹੁਣ ਤਾਂ ਦਿਨ- ਰਾਤ ਉਸਦੇ ਖਾਯਾਲਾ ਚ ਲੰਘਦੇ ਨੇ
ਪਲ -ਪਲ ਉਸਦੇ ਵਿਛੋੜੇ ਦੇ ਅਹਸਾਸ ਡੰਗਦੇ ਨੇ
ਪਲ ਵਿਚ ਸਾਨੂ ਆਪਣੇ ਲੱਗਣ ਲੱਗ ਪੇਂਦੇ ਨੇ
ਤੇ ਕਈ ਵਾਰ ਅਣਜਾਣ ਵਾਂਗ ਪ੍ਰਹਾ ਨੂ ਮੂਹ ਘੁਮਾ ਕੇ ਲੰਗਦੇ ਨੇ
ਕੋਈ ਜਾ ਕੇ ਦੱਸੇ ਉਸਨੁ , ਉਸ ਲਈ ਕੋਈ ਦਿਨ ਰਾਤ ਹੈ ਮਰਦਾ
ਜਿਥੇ ਤੱਕ ਮੈਨੂ ਅਹਸਾਸ ਹੈ
ਮੈਂ ਉਸ ਨੂ ਖਾਸ ਪਿਆਰ ਨਹੀ ਕਰਦਾ…

ਦਿਲ ਕਰਦਾ ਹੈ ਉਸ ਨੂ ਜਗ ਤੋਂ ਚੁਰਾਨ ਨੂ
ਆਪਣੇ ਲੇਖਾ ਵਿਚ ਉਸ ਨੂ ਲਿਖਾਨ ਨੂ
ਓਹ ਕਰੇ ਗੁੱਸਾ, ਅਰਸ਼ ਜਾਵੇ ਉਸ ਨੂ ਮਨਾਉਣ ਨੂ
ਮੇਰਾ ਦਿਲ ਕਰੇ ਉਸ ਤੇ ਹੱਕ ਜਤਾਉਣ ਨੂ
ਚੰਨ ਘਮੰਡ ਕਰੇ ਆਪਣੇ ਹੁਸਨ ਤੇ
ਮੇਰੇ ਯਾਰ ਸਾਹਮਣੇ ਚੰਨ ਵੀ ਨੀ ਖੜਦਾ
ਜਿਥੇ ਤੱਕ ਮੈਨੂ ਅਹਸਾਸ ਹੈ
ਮੈਂ ਉਸ ਨੂ ਖਾਸ ਪਿਆਰ ਨਹੀ ਕਰਦਾ…


SSA Ji, I am Arsh from Nangal. 24 years of age SST Teacher by Profession.

0 comments:

Post a Comment