Saturday, 27 November 2010

Savereyan Ch Hanereyan Ch

Savereyan Ch Hanereyan Ch
Junglan Ch Beliyan Ch
Saanjh Vele Parbhat Vele

This Shayari is written in Punjabi Script



ਸਵੇਰਿਆ ‘ਚ ਹਨ੍ਹੇਰਿਆਂ ‘ਚ
ਜੰਗਲਾ ‘ਚ ਬੇਲਿਆਂ ‘ਚ
ਸਾਝ ਵੇਲੇ ਪ੍ਰਭਾਤ ਵੇਲੇ
ਪੀਣ ਵੇਲੇ ਖਾਣ ਵੇਲੇ
ਹਰ ਸਾਹ ਤੇ ਹਰ ਰਾਹ ਤੇ
ਹਰ ਦੁਖ ਤੇ ਹਰ ਚਾਅ ਤੇ
ਸੋਕਿਆ ‘ਚ ਬਰਸਾਤਾਂ ‘ਚ
ਤੱਪਦੇ ਧਲਾਂ ‘ਚ ਵਾਟਾਂ ‘ਚ
ਝਪੇਟ ਦਿਆਂ ਸਮੇਟ ਦਿਆਂ
ਉੱਠ ਦਿਆਂ ਲੇਟ ਦਿਆਂ
ਹਾੜਾਂ ‘ਚ ਵਾੜਾਂ ‘ਚ
ਚੜ੍ਹਦੀਆਂ ਬਹਾਰਾਂ ‘ਚ
ਭਿੱਜੇ ਸਾਉਣਾ ‘ਚ
ਭੱਖਦੀਆਂ ਪੌਣਾ ‘ਚ
ਜਾਦਿਆਂ ਵੀ ਆਉਦਿਆਂ ਵੀ
ਗਾਉਦਿਆਂ ਵੀ ਨਹਾਉਦਿਆਂ ਵੀ
ਜਿੱਤਦੇ ਹੋਏ ਹਰਦੇ ਹੋਏ
ਰੋਦੇਂ ਹੋਏ ਹੱਸਦੇ ਹੋਏ
ਦੱਸ ਅਜਿਹਾ ਕਿਹੜਾ ਪੱਲ
ਜਦੋਂ ਮੈਂ ਤੈਨੂੰ ਭੁਲਿਆ ਹੋਵਾਂ
ਤੈਨੂੰ ਤਾਂ ਯਾਦ ਕਰ ਕਰ
ਮੈਂ ਆਪਾ ਗਵਾ ਬੈਠਾਂ
ਤੇ ਤੂੰ ਕਿਵੇਂ ਕਹਿਨੈਂ ਮੈ ਤੈਨੂੰ ਯਾਦ ਨਾ ਕੀਤਾ
ਮੈਂ ਉਹ ਪੁੱਲ ਜਿਹਦੇ ਹੇਠੋਂ ਪਾਣੀ ਗੁੱਜਰ ਗਏ
ਤੇਰੀ ਉਡੀਕ ‘ਚ ਇਥੇ ਖੱੜੇ ਵਰ੍ਹੇ ਗੁੱਜਰ ਗਏ
ਲੋਕੀਂ ਮੈਂਨੂੰ ਹੁਣ ਬੁੱਤ ਕਹਿੰਦੇ ਨੇ
ਇੱਕ ਤੁਰਦੀ ਫਿਰਦੀ ਚੁੱਪ ਕਹਿੰਦੇ ਨੇ
ਤੇਰੀਆਂ ਯਾਦਾਂ ਦਾ ਹੀ ਕਸੂਰ ਸਾਰਾ
ਤੇ ਤੂੰ ਕਿਵੇਂ ਕਹਿਨੈਂ ਮੈ ਤੈਨੂੰ ਯਾਦ ਨਾ ਕੀਤਾ

-ਦੀਪ ਨਾਗੋਕੇ ।

No comments:

Post a Comment