Breaking News
Loading...
Monday, 27 December 2010

Info Post
Saare Mitt Jawange Khaab Mere Tad Jad Main Akhan Metanga
Hath Khali Nazri Aawange Jad Main Arthi Te Letanga

Maa Rougi Meri Futt-Futt Ke, Koi Chees Sunai Nai Deni
Mehsoos Na Hona Dard Rta, Jad Haddan Di Dhooni Sekanga

Narkan 'Ch Ja Sawargan 'Ch Main Ghumoo Awara Arsha 'Ch
Kise Hor Desh Nu Jawanga, Ja Mud-Mud Amri Nu Vekhanga

Ki Main Mukt Howanga Moha Ton, Ki Bhull Jawange Yaar Mere
Ki Mera Butt Banaya Jawega, Pathar Da Ja Reta Da

Ki Us Dehleej De Paar Peya, Chaa Hai Ja Fir Sog Koi?
"Deep" Aje Koi Saar Nahi Jad Mukriyan Saha Vekhanga

- Deep Nagoke
- Visit Deep Nagoke at www.deepnagoke.com

Punjabi Version

ਸਾਰੇ ਮਿੱਟ ਜਾਂਵਣਗੇ ਖਾਬ੍ਹ ਮੇਰੇ ਤਦ ਜਦ ਮੈਂ ਅੱਖਾਂ ਮੇਟਾਂਗਾ

ਹੱਥ ਖਾਲ੍ਹੀ ਨੱਜਰੀਂ ਆਂਵਣਗੇ ਜਦ ਮੈਂ ਅਰਥੀ ਤੇ ਲੇਟਾਂਗਾ

ਮਾਂ ਰੋਵੂਗੀ ਮੇਰੀ ਫੁੱਟ ਫੁੱਟ ਕੇ, ਕੋਈ ਚੀਸ ਸੁਣਾਈ ਨਈ ਦੇਣੀ

ਮਹਿਸੂਸ ਨਾਂ ਹੋਣਾ ਦਰਦ ਰਤਾ, ਜਦ ਹੱਡਾਂ ਦੀ ਧੂਣੀ ਸੇਕਾਂਗਾ

ਨਰਕਾਂ ‘ਚ ਜਾਂ ਸਵਰਗਾਂ ‘ਚ ਜਾਂ ਮੈਂ ਘੁੰਮੂ ਅਵਾਰਾ ਅਰਸ਼ਾਂ ‘ਚ

ਕਿਸੇ ਹੋਰ ਦੇਸ਼ ਨੂੰ ਜਾਵਾਂਗਾ, ਜਾਂ ਮੁੱੜ ਮੁੱੜ ਅਮੜੀ ਨੂੰ ਵੇਖਾਂਗਾ

ਕੀ ਮੈਂ ਮੁੱਕਤ ਹੋਵਾਂਗਾ ਮੋਹਾਂ ਤੋਂ, ਕੀ ਭੁੱਲ ਜਾਵਣਗੇ ਯਾਰ ਮੇਰੇ,

ਕੀ ਮੇਰਾ ਬੁੱਤ ਬਣਾਇਆ ਜਾਵੇਗਾ, ਪੱਥਰ ਦਾ ਜਾਂ ਰੇਤਾ ਦਾ

ਕੀ ਉਸ ਦਹਲੀਜ ਦੇ ਪਾਰ ਪਿਆ, ਚਾਅ ਹੈ ਜਾ ਫਿਰ ਸੌਗ ਕੋਈ?

'ਦੀਪ' ਅਜੇ ਕੋਈ ਸਾਰ ਨਹੀ, ਜਦ ਮੁੱਕਰੀਆਂ ਸਾਹਾਂ ਵੇਖਾਂਗਾ

- ਦੀਪ ਨਾਗੋਕੇ
www.deepnagoke.com

0 comments:

Post a Comment