Wednesday, 25 April 2012

ਰੂਹਾਂ ਦੇ ਪਿਆਰ ਬਦਲਦੇ ਦੇਖੇ ਆ

ਦੁਨੀਆਂ ਤਾਂ ਪਹਿਲਾਂ ਵਾਲੀ ਆ,
ਬਸ ਦੁਨੀਆਦਾਰ ਬਦਲਦੇ ਦੇਖੇ ਆ,

ਸ਼ਕਲਾਂ ਓਹੀ ਪਹਿਲਾਂ ਵਾਲੀਆਂ ਨੇ,
ਥੋੜੇ ਸਮੇਸਾਰ ਬਦਲਦੇ ਦੇਖੇ ਆ,

ਲੋਭ ਤਾਂ ਓਹੀ ਪਹਿਲਾਂ ਵਾਲਾ ਏ,
ਬੱਸ ਵਪਾਰ ਬਦਲਦੇ ਦੇਖੇ ਆ,

ਇਰਾਦੇ ਅੱਜ ਵੀ ਓਹੀ ਪਹਿਲਾਂ ਵਾਲੇ ਨੇ,
ਬੱਸ ਥੋੜੇ ਵਿਚਾਰ ਬਦਲਦੇ ਦੇਖੇ ਆ,

ਹਥ ਚ ਛੱਲੇ ਪਹਿਲਾਂ ਵਾਲੇ ਨੇ,
ਨਿੱਤ ਨਵੇ ਗਲ ਦੇ ਹਾਰ ਬਦਲਦੇ ਦੇਖੇ ਆ,

ਵੈਰੀ ਅੱਜ ਵੀ ਖੜੇ ਨੇ ਹਿਕ਼ ਤਾਣ ਕੇ,
ਬੱਸ ਦੋ ਚਾਰ ਯਾਰ ਬਦਲਦੇ ਦੇਖੇ ਆ,

ਥਾਵਾਂ ਓਹੀ ਪਹਿਲਾਂ ਵਾਲੀਆਂ ਮਿਲਨੇ ਦੀਆਂ,
ਬੱਸ ਨਵੇ ਤੋਂ ਨਵੇ ਦਿਲਦਾਰ ਬਦਲਦੇ ਦੇਖੇ ਆ,

ਰਾਜੇਸ਼ ਦਿਲ ਤਾਂ ਓਹੀ ਪਹਿਲਾਂ ਵਾਲੇ,
ਰੂਹਾਂ ਦੇ ਪਿਆਰ ਬਦਲਦੇ ਦੇਖੇ ਆ,

R$


No comments:

Post a Comment