- ਮੇਰੇ ਦਿਲ ਤੇ ਗਹਿਰੇ ਲਫਜਾਂ ਦਾ ਕੁਝ ਬੋਝ ਹੈ,
ਜੋ ਮੈਂ ਸਬਨਾਂ ਦੇ ਨਾਲ ਸਾਂਝੇ ਕਰਨ ਚਲਿਆਂ ਹਾਂ,
ਧੁਖਦਾ ਸੀ ਮੈਂ ਕੱਲਾ ਬਿਰਹਾ ਦੀ ਅੱਗ ਵਿਚ,
ਅੱਜ ਮੈਂ ਸਬਨਾਂ ਦੇ ਸ਼ਰੇਆਮ ਸੜਨ ਚਲਿਆਂ ਹਾਂ,
ਬੜਾ ਹੋਂਸਲਾ ਕੀਤਾ ਦਿਲ ਤੇ ਪਥਰ ਧਰ ਲਵਾਂਗਾ,
ਨਾਂ ਜਿਤਿਆ ਬੁਰੇ ਸਮੇਂ ਤੋਂ, ਨਾਲੇ ਆਪਣੇ ਬੋਲਾਂ ਅੱਗੇ ਹਰਨ ਚਲਿਆਂ ਹਾਂ,
"ਖੁਸ਼ੀ" ਨਾਮ ਸੀ ਓਹਦਾ,ਜੋ ਮੈਨੂੰ ਸ਼ਬਦਾਂ ਦੇ ਡੂੰਘੇ ਸਾਗਰ ਵਿਚ ਡੋਬ ਗਈ,
ਅੱਜ ਤੁਹਾਡੇ ਸਬਨਾਂ ਦੇ ਸਦਕੇ ਤਰਨ ਚਲਿਆਂ ਹਾਂ,
ਹੋ ਸਕੇ ਤਾਂ ਸਮਝਿਓ ਇਹ ਲਫਜਾਂ ਦੇ ਜਾਲ ਨੂੰ,
ਜੋ ਮੈਂ ਬੁਣਿਆਂ ਕਈ ਅਰਸਿਆਂ ਤੋਂ,
ਤੁਹਾਡੇ ਸਾਹਮਣੇ ਧਰਨ ਚਲਿਆਂ ਹਾਂ,
ਹੁਣ ਤਾਂ ਬੱਸ ਜਿਓੰਦਾ ਰਹਿਣਾ "ਰਾਜੇਸ਼" ਨੇ ਲਫਜਾਂ ਵਿਚ,
ਸ਼ਰੀਰ ਪਖੋੰ ਮੈਂ ਮਰਣ ਚਲਿਆਂ ਹਾਂ,
Rajesh
ਗਹਿਰੇ ਲਫਜਾਂ ਦਾ ਕੁਝ ਬੋਝ
Info Post
0 comments:
Post a Comment