Breaking News
Loading...
Monday, 3 January 2011

Info Post

Main Na Hindu, Na Muslim, Na Main Jaana Ki Hunde Ishai
Main Tan Haan Kudrat Di Stayi

Haddan Sarhaddan Di Samajh Na Hai Dil Ne Aje Gagayi
Main Tan Haan Kudrat Di Stayi

Kade Jhakhad, Kade Sunami, Main Kade Harranh Di Ajmayi
Kade Kade Mainu Maar Gayi, Eh Do Sarhadan Di Ladayi
Main Tan Haan Kudrat Di Stayi

Na Main Jana Ki Naa Mera, Jaat, Dharam Na Kai
Fir Bi Mere Pairan Hetha, Kyu Baroodan Di Taar Vichhai
Main Tan Haan Kudrat Di Stayi

Chote Chote Hatha De Vich Kudrat Ne Madi Judai
Kho Lai Gayi Maithon Mere Sahare, Mere Maape Te Mere Bhai
Main Tan Haan Kudrat Di Stayi

Kayi Dina Ton Bhukhi Kise Na Moonh Vich Burki Paayi
Ro-Ro Naini Nitriya Pani Main Mardi Payi Trihaee
Main Tan Haan Kudrat Di Stayi

Je Kudrat De Kahar Ton Bach Gayi Taan Bande Ne Bali Banayi
Kade Kade Tan Jamman Ton Pehlan Kukhan 'ch Hi Maar Mukaayi
Main Tan Haan Kudrat Di Stayi

Deep Tu Likhda Reh Jana Teri Kalam Na Rooh Jagayi
Per Dhanwad Hai Tainu Aakhir Meri Peed Nazar Taan Aayi
Main Tan Haan Kudrat Di Stayi

Deep Nagoke
deepnagoke.com

Punjabi Version


ਮੇਰੀ ਇਹ ਕਵਿਤਾ ਉਹਨਾਂ ਬੱਚਿਆ ਨੂੰ ਸਮਰਪਿਤ ਹੈ ਜੋ ਕੁਦਰੱਤ ਦੇ ਕਹਿਰ ‘ਚ ਅਪਣਾ ਖੂਬਸੂਰਤ ਬੱਚਪਨ ਅਤੇ ਮਾਪੇ ਗਵਾ ਬੈਠੇ ਅਤੇ ਜੋ ਘਰੋ ਬੇ-ਘਰ ਹੋ ਗਏ. ਹਾਲ ਹੀ ਵਿੱਚ ਪਕਿਸਤਾਨ ‘ਚ ਆਏ ਹੜ੍ਹ ਨੇ ਕੁੱਝ ਹੋਰ ਮਾਸੂਮ ਜਿੰਦਗੀਆਂ ਨੂੰ ਅਪਣੀ ਝਾਪੇਟ ਵਿੱਚ ਲੈ ਲਿਆ । ਕਾਂਸ਼! ਮੈ ਅਪਣੀ ਸਾਰੀ ਜਿੰਦਗੀ ਇਹਨਾਂ ਮਾਸੂਮਾਂ ਬੱਚਿਆਂ ਦੀ ਦੇਖ ਭਾਲ ‘ਚ ਲਗਾ ਸਕਾ । ਪਰ ਸ਼ਾਇਦ ਇਹ ਮੇਰੇ ਇਕੱਲੇ ਲਈ ਮੁਮਕਿਨ ਨਹੀ ਹੈ ।

-----------------

ਮੈ ਨਾ ਹਿੰਦੂ, ਨਾ ਮੁਸਲਿਮ, ਨਾ ਮੈ ਜਾਣਾ ਕੀ ਹੁੰਦੇ ਇਸਾਈ
ਮੈ ਤਾਂ ਹਾਂ ਕੁਦਰੱਤ ਦੀ ਸਤਾਈ

ਹੱਦਾਂ ਸਰੱਹਦਾਂ ਦੀ ਸਮਝ ਨਾ ਹੈ ਦਿਲ ਨੇ ਅਜੇ ਜਗਾਈ
ਮੈ ਤਾਂ ਹਾਂ ਕੁਦਰੱਤ ਦੀ ਸਤਾਈ

ਕਦੇ ਝੱਖੜ, ਕਦੇ ਸੁਨਾਮੀ, ਮੈ ਕਦੇ ਹੜ੍ਹਾਂ ਦੀ ਅਜਮਾਈ
ਕਦੇ ਕਦੇ ਮੈਨੂੰ ਮਾਰ ਗਈ, ਇਹ ਦੋ ਸਰਹੱਦਾਂ ਦੀ ਲੜ੍ਹਾਈ
ਮੈ ਤਾਂ ਹਾਂ ਕੁਦਰੱਤ ਦੀ ਸਤਾਈ

ਨਾ ਮੈ ਜਾਣਾ ਕੀ ਨਾਮ ਮੇਰਾ, ਜਾਤ ਧਰਮ ਨਾ ਕਾਈ
ਫਿਰ ਵੀ ਮੇਰੇ ਪੈਰਾਂ ਹੇਠਾਂ ਕਿੳ ਬਰੂਦਾਂ ਦੀ ਤਾਰ ਵਿਛਾਈ
ਮੈ ਤਾਂ ਹਾਂ ਕੁਦਰੱਤ ਦੀ ਸਤਾਈ

ਛੋਟੇ-ਛੋਟੇ ਹੱਥਾਂ ਦੇ ਵਿੱਚ ਕੁਦਰੱਤ ਨੇ ਮੜ੍ਹੀ ਜੁਦਾਈ
ਖੋਹ ਲੈ ਗਈ ਮੈਥੋ ਮੇਰੇ ਸਹਾਰੇ, ਮੇਰੇ ਮਾਪੇ ਤੇ ਮੇਰੇ ਭਾਈ
ਮੈ ਤਾਂ ਹਾਂ ਕੁਦਰੱਤ ਦੀ ਸਤਾਈ

ਕਈ ਦਿਨਾਂ ਤੋ ਭੁੱਖੀ ਕਿਸੇ ਨਾ ਮੂੰਹ ਵਿੱਚ ਬੁਰਕੀ ਪਾਈ
ਰੋ ਰੋ ਨੈਣੀ ਨਿਤਰਿਆ ਪਾਣੀ ਮੈ ਮਰਦੀ ਪਈ ਤ੍ਰਿਹਾਈ
ਮੈ ਤਾਂ ਹਾਂ ਕੁਦਰੱਤ ਦੀ ਸਤਾਈ

ਜੇ ਕੁਦਰਤ ਦੇ ਕਹਿਰ ਤੋ ਬੱਚ ਗਈ ਤਾਂ ਬੰਦੇ ਨੇ ਬਲੀ ਬਣਾਈ
ਕਦੇ ਕਦੇ ਤਾਂ ਜੰਮਣ ਤੋ ਪਹਿਲਾਂ ਕੁੱਖਾਂ ‘ਚ ਹੀ ਮਾਰ ਮੁਕਾਈ
ਮੈ ਤਾਂ ਹਾਂ ਕੁਦਰੱਤ ਦੀ ਸਤਾਈ

ਦੀਪ ਤੂੰ ਲਿੱਖਦਾ ਰਹਿ ਜਾਣਾ, ਤੇਰੀ ਕਲਮ ਨਾ ਰੂਹ ਜਗਾਈ
ਪਰ ਧੰਨਵਾਦ ਹੈ ਤੈਨੂੰ ਆਖਿਰ ਮੇਰੀ ਪੀੜ੍ਹ ਨਜ਼ਰ ਤਾਂ ਆਈ
ਮੈ ਤਾਂ ਹਾਂ ਕੁਦਰੱਤ ਦੀ ਸਤਾਈ

- ਦੀਪ ਨਾਗੋਕੇ
www.deepnagoke.com

0 comments:

Post a Comment